By Taranjeet Kaur

ਕੁੱਝ ਵੀ ਨਹੀਂ ਹੁੰਦਾ ਸਵਾਲ
ਅਖੀਰ ਸਵਾਲ ਵਿੱਚ ਰੱਖਿਆ ਕੀ ਹੈ
ਸ਼ੀਸ਼ਾ ਪੁੱਛ ਰਿਹਾ ਸਵਾਲ ਮੈਨੂੰ
ਤੂੰ ਖੁਦ ਵਿੱਚ ਤੱਕਿਆ ਕੀ ਹੈ
ਮਹਿਰੂਮੀ ਮੁਹੱਬਤ ਤੇ ਜ਼ਵਾਲ
ਜ਼ਿੰਦਗੀ ਨੂੰ ਤੂੰ ਮੰਨਿਆ ਕੀ ਹੈ
ਚੁੱਪ ਦਾ ਕਿੱਸਾ ਵੀ ਅਜਬ ਹੈ
ਅਖੀਰ ਸ਼ਬਦਾਂ ਵਿੱਚ ਰੱਖਿਆ ਕੀ ਹੈ
ਸੱਚ ਪੁੱਛੋ ਤਾਂ ਇਹ ਜੀਵਨ ਕੁੱਝ ਵੀ ਨਹੀਂ
ਇਸ ਜੀਵਨ ਵਿੱਚ ਰੱਖਿਆ ਕੀ ਹੈ