ਫ਼ੁੱਲ – Delhi Poetry Slam

ਫ਼ੁੱਲ

By Ranjana Bassi 

ਇੱਕ ਫ਼ੁੱਲ ਐਸਾ ਖਿੜਿਆ ਕੁਦਰਤ ਦੀਆਂ ਬਾਗਾਂ ਵਿੱਚ,
ਸੱਮਝ ਨਾ ਆਈ ਕਿ ਉਸਨੂੰ ਮੈਂ ਉਪਹਾਰ ਦੀਆਂ।
ਕਿੰਝ ਪੁੱਛਾਂ ਉਹਦੇ ਕੋਲੋਂ,
'ਤੈਨੂੰ ਖਿੜਨ ਲਈ ਕਿ ਕੁੱਝ ਸਹਿਣਾ ਪਿਆ!'
ਕਿੰਝ ਤੂੰ ਐਨੀ ਗਹਿਰਾਈ ਨਾਲ ਨਾਪਿਆ ਆਪਣੀ ਹਿੰਮਤ ਨੂੰ!
ਕਿੰਝ ਤੂੰ ਐਨੇ ਦਰਦਾਂ ਬਾਅਦ ਵੀ ਹੱਸਦਾ ਪਿਆ!
ਕੌਣ ਹੈ, ਹਿੰਮਤੀ ਸਾਥੀ ਤੇਰਾ! ਕੌਣ, ਤੇਰਾ ਸਰਮਾਇਆ!
ਇਹ ਸਭ ਸੁਣ ਕੇ ਫ਼ੁੱਲ ਆਖ਼ਣ ਲੱਗਾ, 
ਮੇਰੇ ਨਾਲ, ਮੈਂ ਤੇ ਓਹ ਸੀ ਸਾਥੀ ਮੇਰਾ,
ਤੇ ਓਹੀ ਸੀ ਮੇਰਾ ਸਰਮਾਇਆ।
ਜਿਸਨੇ ਦਿੱਤੀ ਜ਼ਿੰਦਗੀ ਮੈਨੂੰ,
ਤੇ ਜੀਣ ਦਾ ਰਾਹ ਵਿਖਾਇਆ।
ਉਸਦੇ ਹੀ ਸੱਦਕਾ ਮੈਂ ਹਿੰਮਤ ਮਾਰੀ,
ਤੇ ਉਸਦੇ ਸੱਦਕਾ ਹੀ ਐਨੀਆਂ ਮੁਸ਼ਕਿਲਾਂ ਲੰਘ ਕੇ,
ਮੈਂ ਇਸ ਜਹਾਨੇ ਖਿੜਨ ਲਈ ਆਇਆ।।


1 comment

  • Very deep.. just loved it.

    Mona

Leave a comment