By Palvi Arora
![]()
ਰੱਬੀ ਨੂਰ ਹੁੰਦੈ ਜਿਹਨਾਂ ਚਿਹਰਿਆਂ ਤੇ,
ਉਹ ਤੇਰੇ-ਮੇਰੇ ਵਰਗੇ ਹੀ ਹੁੰਦੇ ਨੇ, ਹੋਰ ਨਹੀਂ ਹੁੰਦੇ,
ਇਕ ਸਥਿਰਤਾ ਹੁੰਦੀ ਏ ਉਹਨਾਂ ਦੇ ਮਨ ਵਿੱਚ,
ਸ਼ੋਰ ਨਹੀਂ ਹੁੰਦਾ,
ਜ਼ਿੰਦਗੀ ਸਾਡੇ ਵਰਗੀ ਹੀ ਜਿਉਂਦੇ ਨੇ,
ਬਸ ਉਹਨਾਂ ਦੇ ਮਨ ਵਿਚ ਚੋਰ ਨਹੀਂ ਹੁੰਦਾ,
ਸਹਿਜੇ-ਸਹਿਜੇ ਤੁਰਦੇ ਨੇ ਉਹ, ਕਾਹਲਾਪਨ ਵਿੱਚ ਉਹਨਾਂ ਦੀ ਤੋਰ ਨਹੀਂ ਹੁੰਦਾ,
ਨਰਮ ਸੁਭਾਅ ਦੇ ਮਾਲਕ ਹੁੰਦੇ ਨੇ ਉਹ, ਦਿਲ ਉਹਨਾਂ ਦਾ ਕਠੋਰ ਨਹੀਂ ਹੁੰਦਾ,
ਰੱਬੀ ਨੂਰ ਹੁੰਦੈ ਜਿਹਨਾਂ ਚਿਹਰਿਆਂ ਤੇ,
ਉਹ ਤੇਰੇ-ਮੇਰੇ ਵਰਗੇ ਹੀ ਹੁੰਦੇ ਨੇ, ਹੋਰ ਨਹੀਂ ਹੁੰਦੇ।