Malang I ਮਲੰਗ – Delhi Poetry Slam

Malang I ਮਲੰਗ

By Pritpal Singh

ਮੈਂ ਹਾਂ ਮਲੰਗ ਲਫ਼ਜ਼ ਦਾ ........
ਮੈਂ ਹਾਂ ਮਲੰਗ ਲਫ਼ਜ਼ ਦਾ ਮੇਰਾ ਲਫ਼ਜ਼ੀ ਲਿਬਾਸ
ਇੱਕ ਇੱਕ ਘੜੀ ਸੀ ਕੱਟਿਆ ਇਹ ਲਫ਼ਜ਼ੀ ਲਿਬਾਸ
ਦਿਨ ਉਮਰਾਂ ਦੇ ਕੱਟ ਕੇ ਸੀਤਾ ਇਹ ਲਿਬਾਸ
ਬਿਨਾਂ ਰੰਗਰੇਜ਼ ਹੀ ਰੰਗਿਆ ਇਹ ਲਫ਼ਜ਼ੀ ਲਿਬਾਸ
ਕਿਤਾਬਾਂ ਦੀ ਪੋਟਲੀ ਤੋਂ ਲਾਭਿਆ ਰੰਗ ਵਜੂਦ ,
ਸੇਕ ਜ਼ਿੰਦਗੀ ਦਾ ਲੱਗਿਆ ਤੇ ਗੇਹਰਾ ਹੋਇਆ ਵਜੂਦ .
ਮੈਂ ਹਾਂ ਮਲੰਗ ਲਫ਼ਜ਼ ਦਾ ........
ਮੈਂ ਹਾਂ ਮਲੰਗ ਲਫ਼ਜ਼ ਦਾ ਮੇਰੀ ਲਫ਼ਜ਼ੀ ਖੁਰਾਕ
ਭੁੱਖ ਬਰੀ ਸੀ ਲੱਗਦੀ ਤਾਂ ਲਾਭਿਆ ਖੇਤ ਖੁਰਾਕ
ਇੱਕ ਇੱਕ ਕਰ ਕੇ ਬੀਜਿਆ ਲਫ਼ਜ਼ੀ ਖੇਤ ਖੁਰਾਕ
ਧੁੱਪ ਬਰੀ ਸੀ ਲੱਗਦੀ ਚਾਨ ਕਰ ਗਏ ਕੁਝ ਲੋਕ
ਮੁਰਸ਼ਿਦ ਮੇਰਾ ਅਖਿਆ ਜਾ ਤੈਨੂੰ ਦਿੱਤਾ ਲਫ਼ਜ਼ੀ ਰੋਗ
ਮੈਂ ਹਾਂ ਮਲੰਗ ਲਫ਼ਜ਼ ਦਾ ........
ਮੈਂ ਹਾਂ ਮਲੰਗ ਲਫ਼ਜ਼ ਦਾ ਮੇਰੀ ਮੈਂ ਵਾਲੀ ਮਜ਼ਬੂਰੀ
ਕੱਦ ਮਿੱਟੀ ਦਾ ਵਾਜਿਆ ਤੇ ਭੁੱਲਿਆ ਵਕਤ ਹਾਜ਼ਰੀ
ਮੰਦਾ ਕਿਸ ਨੂੰ ਆਖੀਏ ਜਦੋਂ ਮੇਰੀ ਮੈਂ ਮੇਰੀ ਮਜ਼ਬੂਰੀ
ਸੋਚ ਦੀ ਸੰਦੂਕਚੀ ਤੇ ਮਨ ਦਾ ਵਾਦਾ ਤਾਲਾ
ਚਿੱਟੀ ਮੇਰੀ ਸਿਰਤ ਸੀ ਫੇਰ ਵੀ ਮੈਂ ਕਾਲੇ ਦਾ ਕਾਲਾ
ਮੈਂ ਹਾਂ ਮਲੰਗ ਲਫ਼ਜ਼ ਦਾ ........
ਮੈਂ ਹਾਂ ਮਲੰਗ ਲਫ਼ਜ਼ ਦਾ ਮੇਰਾ ਮੁੱਖ ਗਿਆ ਲਫ਼ਜ਼ ਗਰੂਰ
ਸਤਿਗੁਰ ਨਜ਼ਰ ਅਬ ਕੀਜੀਏ ਇਹ ਮਲੰਗ ਤੇਰੇ ਹਜ਼ੂਰ
Dedicated to my father on his 75th B'Day Celebrating his selfless service to Punjabi the Maa Bolee


Leave a comment