By Lucky Noor

ਮੀਂਹ ਦੇ ਵਿੱਚ ਨਹਾਉਣਾ ਚਾਹੁਣਾ,
ਬੱਚਿਆਂ ਵਾਂਗਰ ਹੋਣਾ ਚਾਹੁਣਾ।
ਵੱਡਾ ਹੋ ਕੇ ਥੱਕ ਗਿਆ ਹਾਂ,
ਮਾਂ ਦੀ ਗੋਦ 'ਚ ਸੌਣਾ ਚਾਹੁਣਾ।
ਉੱਤੋਂ ਤੀਕਰ ਭਰ ਗਿਆ ਹਾਂ,
ਮੈਂ ਵੀ ਖ਼ਾਲੀ ਹੋਣਾ ਚਾਹੁਣਾ।
ਥੋੜਾ ਥੋੜਾ ਮਰ ਰਿਹਾ ਹਾਂ,
ਆਪਣਾ ਆਪ ਬਚਾਉਣਾ ਚਾਹੁਣਾ।
ਸੱਭ ਦੇ ਦੁੱਖੜੇ ਸੁਣਦਾ ਰਹਿੰਦਾ,
ਮੈਂ ਵੀ ਕੁਝ ਸੁਣਾਉਣਾ ਚਾਹੁਣਾ।
ਕੋਈ ਜੋ ਮੇਰੇ ਦਿਲ ਨੂੰ ਸਮਝੇ,
ਜੱਫੀ ਪਾਕੇ ਰੋਣਾ ਚਾਹੁਣਾ।
ਉਹਦੀ ਆਦਤ ਹੈ ਛੱਡ ਜਾਣਾ,
ਜਿਹਦੇ ਨਾਲ ਨਿਭਾਉਣਾ ਚਾਹੁਣਾ।
ਜਿਸ ਵਿੱਚ ਮੈਂ ਤੇ ਬਸ ਉਹ ਰਹੀਏ,
ਆਪਣਾ ਘਰ ਬਣਾਉਣਾ ਚਾਹੁਣਾ।
"ਨੂਰ" ਜੋ ਮਰ ਕੇ ਵੀ ਨਾ ਨਿਕਲੇ,
ਰੂਹ ਵਿੱਚ ਇਸ਼ਕ ਵਸਾਉਣਾ ਚਾਹੁਣਾ।
Bahut Khoon….👌👌
Har ek Insaan. di dilli Chahat ….
Iss poem vich hai..
Vadiya ji