ਮਾੜੀ ਮੋਟੀ ਗੱਲ ਤੇ ਨਾ ਅੱਥਰੂ ਬਹਾਈਏ – Delhi Poetry Slam

ਮਾੜੀ ਮੋਟੀ ਗੱਲ ਤੇ ਨਾ ਅੱਥਰੂ ਬਹਾਈਏ

By Khushi Ram

ਬੂੰਦਾ ਬਾਂਦੀ ਅੰਬਰਾਂ ਚੋਂ
------‐---ਗੀਤ---------
       ਮਾੜੀ ਮੋਟੀ ਗੱਲ ਤੇ ਨਾ ਅੱਥਰੂ 
1--ਬੂੰਦਾਂ ਬਾਂਦੀ ਅੰਬਰਾਂ ਚੋਂ ਲੱਗਦੀ ਪਿਆਰੀ
ਅੱਖ ਵਿੱਚੋਂ ਹੋਵੇ ਤਾਂ ਇਹ ਜਾਵੇ ਨਾ ਸਹਾਰੀ
ਰੱਬ ਨਾ ਕਰੇ ਜੇ ਕਿਤੇ ਹੋਣ ਲੱਗ ਜਾਏ 
ਸਿੱਧਾ ਜਿਹਾ ਰਾਹ ਵੀ ਲੱਗੇ ਮੋੜ ਵਰਗਾ
ਮਾੜੀ ਮੋਟੀ ਗੱਲ ਤੇ ਨਾ ਅੱਥਰੂ ਵਹਾਈਏ
ਕੱਲਾ ਕੱਲਾ ਸੋਹਣਿਓ ਕਰੋੜ ਵਰਗਾ
ਮਾੜੀ ਮੋਟੀ ਗੱਲ ਤੇ ਨਾ ਅੱਥਰੂ $$$$

2-- ਕੌਣ ਕਰੇ ਕਦੋਂ ਰੱਬ ਆਪਣੇ ਨੂੰ ਸਿੱਜਦਾ
ਜਾਂਣਦੀ ਹੈ ਓਹੀ ਜਿਹੜੀ ਅੱਖ ਵਿੱਚੋਂ ਡਿੱਗਦਾ
ਖੁਸ਼ੀ ਵਿੱਚ ਆਵੇ ਤਾਂ ਸਵਰਗਾਂ ਦਾ ਝੂਟਾ
ਦੁੱਖ ਵਿੱਚ ਦਿਲ ਦੇ ਨਿਚੋੜ ਵਰਗਾ
ਮਾੜੀ ਮੋਟੀ ਗੱਲ ਤੇ ਨਾ ਅੱਥਰੂ  $$$$

3-- ਭਿੱਜੀ ਭਿੱਜੀ ਅੱਖ ਨਾ ਕਦੇ ਵੀ ਚੰਗੀ ਲੱਗਦੀ
ਸੁਪਨੇ ਸੰਜੌਂਦੀਂ ਜਿਹੜੀ ਓਹੀਓ ਅੱਖ ਫੱਬਦੀ
ਇੱਕ ਵੀ ਜੇ ਪੂਰਾ ਹੋਜੇ ਫੇਰ ਕਾਹਦੀ ਗੱਲ
ਠੰਢੀ ਠੰਢੀ ਛਾਂ ਵਾਲੇ ਬੋਹੜ ਵਰਗਾ
ਮਾੜੀ ਮੋਟੀ ਗੱਲ ਤੇ ਨਾ ਅੱਥਰੂ $$$$

4-- ਕਦੇ ਕਦੇ ਪਿਆਰ ਵਿੱਚ ਕਦੇ ਤਕਰਾਰ ਵਿੱਚ
ਡਿੱਗਣਾ ਹੀ ਚਾਹੀਦਾ ਏ ਹੰਝੂ ਸਤਿਕਾਰ ਵਿੱਚ
ਕੰਮ ਦਾ ਤਾਂ ਓਹੀ ਐ ""ਨਿਮਾਣੇ ਖੁਸ਼ੀ ਰਾਮਾਂ""
ਹੋਵੇ ਜੇਹੜਾ ਮਾਪਿਆਂ ਦੀ ਲੋੜ ਵਰਗਾ
ਮਾੜੀ ਮੋਟੀ ਗੱਲ ਤੇ ਨਾ  ਅੱਥਰੂ ਵਹਾਈਏ
ਕੱਲਾ ਕੱਲਾ ਸੋਹਣਿਓ ਕਰੋੜ ਵਰਗਾ $$$$


Leave a comment