By Karanveer Kaur
ਕੜਾਕੇ ਦੀ ਠੰਡ, ਪਿਆ ਸਿਰਸਾ ਤੇ ਵਿਛੋੜਾ।
ਰੁਲ ਗਈ ਗੁਰੂ ਦੀ ਪੰਡ, ਬਣ ਗਿਆ ੩-੪੦-੩ ਦਾ ਜੋੜਾ।
ਇੱਕ ਗਿਆ ਵੱਲ ਦਿੱਲੀ, ਦੂਜਾ ਗੜ੍ਹੀ ਚਮਕੌਰ ਨੂੰ।
ਲੈ ਗਿਆ ਗੰਗੂ ਦੋ ਛੋਟੀਆਂ ਜਿੰਦਾ ਤੇ ਮਾਤਾ ਗੁਜਰ ਕੌਰ ਨੂੰ।
ਮੁਗਲਾਂ ਘੇਰਿਆ ਗੜ੍ਹੀ ਕਾਲੀ ਹਨੇਰ ਨੂੰ,
ਜਿਵੇਂ ਘੇਰਿਆ ਗਿੱਦੜਾਂ ਸ਼ੇਰ ਨੂੰ।
ਹੋਇਆ ਘਮਸਾਨੀ ਯੁੱਦ ਸਵੇਰ ਨੂੰ।
ਸ਼ੇਰ ਖਾਲਸਿਆ ਲਾਤੇ ਕਿੰਨੇ ਹੀ ਲਾਸ਼ਾਂ ਢੇਰ ਤੂੰ।
ਹੇ ਵਾਹਿਗੁਰੂ, ਲਾਇਆ ਗੁਰ ਗੋਬਿੰਦ ਤੱਕ ਸੰਦੇਸ਼ ਤੂੰ।
ਕਿਹਾ ਲੱਗੇ ਤੇਰੇ ਅਜੀਤ ਦੇ ੩੯੨ ਤੀਰਾਂ ਦੇ ਟੱਕ।
ਰਹੀ ਸੀ ਤੇਰੇ ਜੁਝਾਰ ਦੀ ਜੁਝਾਰੀ ਵੱਖ ।
ਭਿੜ ਗਏ ਤੇਰੇ ੪੦ ਸ਼ੇਰ ਗਿੱਦੜਾਂ ਦੱਸ ਲੱਖ।
ਹੋਨੀ ਨਹੀਂ ਇਹੋ ਜਹੀ ਜੰਗ ਬੰਦਾ ਜੀਵੇ ਜੱਦ ਤੱਕ।
ਤੂੰ ਵਾਰੇ ਹਲੇ ਦੋ, ਵਾਰਨੇ ਦੋ ਹੋਰ ਨੇ।
ਗੰਗੂ ਰੱਲ ਵਜ਼ੀਰ ਨਾਲ ਪਵਾ ਦਿੱਤੇ ਸ਼ੋਰ ਨੇ।
ਪਰ ਬੱਬਰ ਸ਼ੇਰਾ ਉਹ ਸ਼ੋਰ ਤੇਰੇ ਸ਼ੇਰਾਂ ਤੋਂ ਘੱਟ।
ਉਹਨਾਂ ਕਚਹਿਰੀ 'ਚ ਖੜ ਬਲਾਈ ਫ਼ਤਿਹ ਸੁਨੇਂ ਕੌਹਾ ਦੂਰ ਤੱਕ।
ਫ਼ਤਿਹ ਸੁਣ ਵਜ਼ੀਰ ਜਿਉਂਦਾ ਹੀ ਮਰ ਗਿਆ।
ਅੰਗਾਰੇ ਖੜੇ ਦੇਖ ਕਰੀਬ ਉਹ ਰੂਹੋਂ ਡਰ ਗਿਆ।
ਖ਼ੁਸ਼ ਸੀ ਉਹ ਨਿਆਣੇ, ਕਹਿੰਦੇ ਦਾਦੀ ਅਸੀਂ ਚੱਲੇ ਦਾਦੇ ਕੋਲ।
ਖ਼ੁਸ਼ ਰਹੀਂ ਤੂੰ ਮਾਤਾ ਤੇ ਗੁਰੂ ਪਿਤਾ ਕੋਲ।
ਦਾਦੀ ਪਾਇਆ ਘੁੱਟ ਕੇ ਜਫ਼ੇ,
ਕਿਹਾ ਆਖਰੀ ਰਾਤ, ਸੁਣ ਲਵੋ ਆਖਰੀ ਬਾਤ।
ਤੁਸਾਂ ਸਵੇਰੇ ਤੁਰ ਜਾਣਾ, ਫੇਰ ਮੈਂ ਕਿਹਨੂੰ ਨਾਲ ਸਵਾਉਣਾਂ।
ਬੀਤ ਗਈ ਰਾਤ,
ਸਜਾ ਸੋਹਣੀਆਂ ਕਲਗੀਆਂ, ਤੋਰ ਦਿੱਤਾ ਹੀਰਿਆਂ ਅਜਨਬੀਆਂ ਸਾਥ।
ਪਹੁੰਚ ਦੇਖਿਆ ਮਿੱਟੀ ਦੀਆਂ ਨੀਹਾਂ ਲਾਈ ਘਾਤ।
ਪਰ ਹੀਰੇ ਨੀਹਾਂ ਤੋੜ ਦਿੱਤੇ ਇਹ ਕਿਥੋਂ ਦੀ ਬਾਤ ?
ਦਾਦੀ ਦੇ ਹੀਰੇ, ਗੁਰੂ ਦੇ ਸ਼ੇਰ ਹਲੇ ਤੱਕ ਨਾ ਡਰੇ।
ਨਾ ਡਰੇ, ਉਹ ਨੀਹਾਂ 'ਚ ਜਾ ਲੜੇ।
ਲੜਦੇ-ਲੜਦੇ ਦਾਦੇ ਕੋਲ ਜਾ ਖੜੇ।
ਦਾਦੇ ਕੋਲ ਦੇਖ ਦਾਦੀ ਨੇ ਸ਼ਰੀਰ ਤਿਆਗ ਤਾ।
ਕਿਹਾ ਅੱਜ ਪਿਆ ਮੁੱਲ ਮੇਰੇ ਪਿਆਰ ਦਾ।
ਇਹ ਸਭ ਦੇਖ ਦੁਨੀਆ ਖਲੋ ਪਈ।
ਸਰਹਿੰਦ ਦੀ ਧਰਤੀ ਵੀ ਰੋ ਪਈ।
ਨੀਹਾਂ ਦੀ ਅਨਖ ਵੀ ਲੋਹ ਪਈ।
ਔਰੰਗਜ਼ੇਬ ਦੇ ਪੰਜੇ ਨਮਾਜਾਂ ਦੀ ਸ਼ਕਤੀ ਵੀ ਖੋ ਪਈ।
ਉਥੋਂ ਜਾਂਦੇ-ਜਾਂਦੇ ਵਜ਼ੀਰ ਨੇ ਸਿਰ ਚੁਕਾਇਆ।
ਉਹਨੇ ਮਨੋ-ਮਨ ਖਾਲਸਾ ਮੁੱਕਦਾ ਪਾਇਆ।
ਗੁਰ ਗੋਬਿੰਦ ਕਿਹਾ,
ਕਿਹਨੇ ਕਿਹਾ ਮੇਰਾ ਖਾਲਸਾ ਮੁੱਕ ਗਿਆ,
ਮੁੱਕੀ ਤੇਰੀ ਸਲਤਨਤ,
ਖਾਲਸਾ ਜਿਵੇਗਾ ਜੱਦ ਤੱਕ ਮਨੁੱਖੀ ਕਲਪਨਤ।