ਕੁਦਰਤ – Delhi Poetry Slam

ਕੁਦਰਤ

By Jastin Sekhon

ਕੀ ਆਖਾਂ ਰੱਬ ਦੇ ਇਸ ਨਿਰਮਾਣ ਨੂੰ,
ਸਾਡੇ ਹਵਾਲੇ ਜਿਨਾਂ ਕੀਤਾ ਇਸ ਕਾਇਨਾਤ ਨੂੰ,
ਜੋ ਪਲ-ਪਲ ਯਾਦ ਦਿਲਾਉਂਦੀ ਕਿੰਨੀ ਖੂਬਸੂਰਤ ਹੈ ਜ਼ਿੰਦਗ਼ੀ,
ਜਿਸਨੂੰ ਸਾਹਾਂ ਦੇ ਸਹਾਰੇ ਕੱਢ ਦੇਣਾ ਸੀ ਮੈਂ,
ਉਸ ਦਿਲ ਲਗਾ ਕੇ ਜੀਣਾ ਸਿਖਾਇਆ ਹੈ ਜ਼ਿੰਦਗ਼ੀ।
 
ਗੁੰਝਲਦਾਰ ਕਾਫ਼ੀ ਹੈ, ਸਮਝਣਾ ਮੁਸ਼ਕਿਲ ਹੈ ਜਿਸਨੂੰ,
ਫਿਰ ਵੀ ਸਭ ਦੇ ਮਨਾਂ ਨੂੰ ਪਹਿਚਾਨਣਾ ਉਸਨੇ,
ਕਿਸੇ ਖ਼ਵਾਬ ਤੋਂ ਘੱਟ ਨਹੀਂ ਹੈ ਹੋਣਾ ਜਿਸਦਾ,
ਚਾਹੇ ਤੁਪਕਾ-ਤੁਪਕਾ ਪਾਣੀ ਹੋ ਅਸਮਾਨੋਂ ਡਿੱਗਣਾ ਜਾਂ ਲਹਿਰਾਉਂਦੇ ਪੱਤਿਆਂ ਦਾ ਗਾਉਣਾ,
ਚਾਹੇ ਸੂਰਜ ਦੀ ਰੌਸ਼ਨੀ ਹੋਵੇ ਜਾਂ ਚੰਦ ਦੀ ਚਮਕ,
ਚਾਹੇ ਝਰਨਿਆਂ ਤੋਂ ਡਿਗਦਾ ਪਾਣੀ ਹੋਵੇ ਜਾਂ ਜੁਆਲਾਮੁਖੀ ਵਿਚ ਉੱਠਦੀ ਅੱਗ ਬਾਰੇ ਕੀ ਕਹਵਾਂ,
ਚਾਹੇ ਵਰ੍ਹਦਾ ਨਦੀਆਂ ਦਾ ਪਾਣੀ ਹੋਵੇ ਜਾਂ ਰੁਖ ਬਦਲਦੀ ਹਵਾ।

ਐਨਾ ਜੋ ਦਿਲ ਨੂੰ ਸੁਕੂਨ ਹੈ ਉਸਨੇ ਦਿੱਤਾ,
ਕਿਉਂਕਿ ਖਾਲਿਸ ਹੈ ਉਸਦੀ ਮੌਜੂਦਗੀ,
ਇਸੇ ਕਰਕੇ ਬਿਨਾਂ ਕੁਝ ਸਮਝੇ ਸਭ ਸਮਝਾ ਦਿੱਤਾ ਉਸਨੇ,
ਕੀ ਆਖਾਂ ਇਸ ਤੋਹਫ਼ੇ ਬਾਰੇ ਜੋ ਖੁਸ਼ ਹੋ ਦਿੱਤਾ ਹੈ ਰੱਬ ਨੇ,
ਜੰਨਤ ਹੋ ਬਖਸ਼ੀ ਹੈ ਇਸ ਕੁਦਰਤ ਦੇ ਨਾਮ ਤੇ।


Leave a comment