Himanshu
ਕਦੇ ਨਿੰਦਰਾਂ ਚੋਂ ਉੱਠ ਜਾ ਜਾ ਕੇ,
ਬਹਿ ਜਾਣਾ ਮੈਂ ਡੂੰਘੀ ਸੋਚੀਂ,
ਕੀ ਖੋਇਆ ਕੀ ਪਾਇਆ,
ਕਰਾਂ ਹਿਸਾਬ ਜਿਹਾ ਅੱਧੀ ਰਾਤੀਂ …
ਤੇਰੇ ਨਾਲ ਲੱਗਦੀਆਂ ਸੀ ਰਾਤਾਂ ਛੋਟੀ,
ਪਰ ਸੀ ਪੱਲੇ ਕੁਝ ਨੀ,
ਤੇਰੇ ਨਾਲ ਬਿਤਾਉਣ ਨੂੰ ਸਮਾਂ ਸੀ,
ਹੁਣ ਸਬ ਕੁਝ ਹੈ, ਪਰ ਤੂੰ ਨੀ…
ਨਫ਼ੇ ਨੁਕਸਾਨ ਦੀ ਜਿੱਦੋ ਜਹਿਦ’ਚ,
ਕੱਲੀ ਕੱਲੀ ਯਾਦ ਤੇਰੀ ਮੈਂ ਜਾਣਾ ਖੋਲ੍ਹੀਂ,
ਜੱਦ ਜੱਦ ਪਾਸਾ ਘਾਟੇ ਦਾ ਭਾਰੀ ਲੱਗੇ,
ਫ਼ੇਰ ਮੈਂ ਸੋ ਜਾਣਾ ਹੌਲੀਂ ਹੌਲੀਂ…