ਪੱਥਰ – Delhi Poetry Slam

ਪੱਥਰ

By Ghumnaam Shayar

ਮੈਂ ਪੱਥਰਾਂ ਦੇ ਸ਼ਹਿਰ ਗਿਆ।
ਦਿਲ ਪੱਥਰਾਂ ਨਾਮੇ ਕਰ ਬੈਠਾ।
ਤਿੱਖੀ ਧੁੱਪ ਪੱਥਰ ਤਪਦੇ ਸੀ,
ਮੈਂ ਨੰਗੇ ਪੈਰੀ ਚਲ ਬੈਠਾ।

ਮੈਂ ਬੁਲਾਵਾਂ, ਪੱਥਰ ਨਾ ਬੋਲਣ,
ਮੈਂ ਪੱਥਰਾਂ ਦੇ ਦਰ ਬੈਠਾ।
ਮੇਰੇ ਪੱਥਰ ਦਿਲ ਸੱਜਣ ਰੱਬ ਵਰਗੇ,
ਮੈਂ ਪੱਥਰਾਂ ਦੀ ਪੂਜਾ ਕਰ ਬੈਠਾ।

ਲੰਬੀ ਉਡੀਕ ਕੀਤੀ, ਓਹੋ ਨਾ ਏ,
ਮੈਂ ਘੁੱਟ ਸਬਰ ਦਾ ਭਰ ਬੈਠਾ।
ਫਿਰ ਇੱਕ ਪੱਥਰ ਨੇ ਮੇਰੇ ਪੱਥਰ ਮਾਰਿਆ,
ਮੈਂ ਪੱਥਰ ਬਣ ਸਭ ਜਰ ਬੈਠਾ।

ਜਦੋਂ ਤੱਕਿਆ—
ਉਹ ਮੇਰੇ ਪੱਥਰ ਯਾਰ ਸੀ,
ਜਿਸ ਨੇ ਪੱਥਰ ਦਾ ਕੀਤਾ ਵਾਰ ਸੀ।

ਮੈਂ ਅੱਖਾਂ ਨਮ ਜੀਆਂ ਕਰ ਬੈਠਾ,
ਮੈਂ ਸੀ ਕੋਮਲ ਫੁੱਲ ਵਰਗਾ,
ਐਵੇਂ ਪੱਥਰਾਂ ਲਈ ਮਰ ਬੈਠਾ।


Leave a comment