ਧੀ ਨੂੰ ਪਿਤਾ ਦਾ ਪਿਆ ਸੰਦੇਸ਼ – Delhi Poetry Slam

ਧੀ ਨੂੰ ਪਿਤਾ ਦਾ ਪਿਆ ਸੰਦੇਸ਼

By Ashok Bhandari

( ਧੀ ਨੂੰ ਪਿਤਾ ਦਾ ਪਿਆਰਾ ਸੰਦੇਸ਼)
ਤੂੰ ਮੇਰੀ ਧੀ ਹੈ ਅਨਮੋਲ, ਦਿੱਤੇ ਤੈਨੂੰ ਮਿੱਠੜੇ ਦੋ ਬੋਲ,
ਲਾਡਾਂ ਨਾਲ ਦਿੱਤਾ ਤੈਨੂੰ ਮੈਂ ਪਾਲ, ਰੱਖੀ ਤੂੰ ਆਪਣਾ ਹੁਣ ਖਿਆਲ |
ਮਾਂ ਨੇ ਦਿੱਤੀ ਹੈ ਤੈਨੂੰ ਮਮਤਾ, ਪਿਤਾ ਨੇ ਦਿੱਤਾ ਹੈ ਤੈਨੂੰ ਪਿਆਰ,
ਵਿਆਹ ਤੋਂ ਬਾਅਦ ਹੋਵੇਗਾ ਪਤੀ ਤੇ ਸਸੁਰਾਲ ਦਾ ਅਧਿਕਾਰ,
ਨਾ ਕਦੇ ਤੂੰ ਘਬਰਾਈ, ਨਾ ਕਦੇ ਤੂੰ ਸ਼ਰਮਾਈ,
ਮੁਸੀਬਤ ਵੇਲੇ ਹਮੇਸ਼ਾ ਪਤੀ ਨਾਲ ਖੜੀ ਤੇ ਮੁਸਕਰਾਈ |
ਮਿਲੇਗਾ ਇੱਕ ਤੈਨੂੰ ਖੂਬਸੂਰਤ ਸੰਸਾਰ, ਜੇਕਰ ਕਰੇਂਗੀ ਤੂੰ ਸਭ ਨੂੰ ਪਿਆਰ,
ਕੀ ਕਹਿੰਦੇ ਨੇ ਲੋਗ, ਸਭ ਤੋਂ ਵੱਡਾ ਰੋਗ, ਆਪਣੇ ਮਨ ਨੂੰ ਰੱਖੀ ਨਿਰੋਗ|
ਬੇਟੀਆਂ ਹੁੰਦੀਆਂ ਨੇ ਗੁਣਾਂ ਦਾ ਖਜ਼ਾਨਾ, ਕਦਰ ਜਦੋਂ ਕੋਈ ਕਰਦਾ ਚੱਲਦਾ ਨਾਲ ਜ਼ਮਾਨਾ,
ਰਲ ਮਿਲ ਕੇ ਆਓ ਬੇਟੀਆਂ ਦਾ ਘਰ ਅਸੀਂ ਵਸਾਈਏ,
ਅਸ਼ੋਕ ਭੰਡਾਰੀ ਧੂਰੀ ਬੂਟਾ ਖੁਸ਼ੀਆਂ ਦਾ ਹਰ ਘਰ ਅਸੀਂ ਇਹ ਲਾਈਏ |
Like sweet water, she is Beautiful Daughter
Save water, Save Daughter
ਅਸ਼ੋਕ ਭੰਡਾਰੀ ਧੂਰੀ
ਜਨਰਲ ਸਕੱਤਰ
 ਪੰਜਾਬੀ ਸਾਹਿਤ ਸਭਾ ਤੇ ਸਹਿਤ ਸਭਾ ਧੂਰੀ


Leave a comment