By Anisha
ਮੇਰੀ ਹਸਤੀ ਦਾ ਕੁੱਲ ਸਰਮਾਇਆ,
ਨਾਲ ਤੇਰੇ ਮੈਂ ਬੈਠ ਕਮਾਇਆ,
ਝੂੰਮਣ ਲੱਗੀ ਰੂਹ ਇਹ ਮੇਰੀ
ਤੂੰ ਜਦ ਇਸ਼ਕ ਦਾ ਸਾਜ ਵਜਾਇਆ।
ਕੱਠੇ ਕੀਤੇ ਜੋ ਵੀ ਨਗ਼ਮੇ,
ਸਭ ਤੇਰੀ ਹੀ ਦਾਤ ਨੇ,
ਸਫਿਆਂ ਤੇ ਬਣਿਆ ਅੱਜ ਤੱਕ ਜੋ
ਹਰ ਅਫਸਾਨਾ ਤੂੰ ਲਿਖਵਾਇਆ।
ਯਾਦ ਤੇਰੀ ਜਦ ਸਾਹ ਬਣ ਕੇ,
ਦੇਖ ਫਿਜ਼ਾਵਾਂ 'ਚ ਘੁੱਲ ਗਈ,
ਸਾਂਭ ਕੇ ਫਿਰ ਮੈਂ ਪੱਤਾ-ਪੱਤਾ,
ਦੇਖ ਕਿੱਦਾਂ ਵੇ ਹਿਜਰ ਹੰਢਾਇਆ।
ਅੱਜ ਮੀਂਹ ਵਸਲ ਦੇ ਵਰ੍ਹਦੇ ਨੇ ਜੋ,
ਹੰਝੂਆਂ ਨਾਲ ਖੇੜੇ ਰਲਦੇ ਨੇ ਜੋ,
ਦੇਖ ਛਾਂ ਤੇਰੀ ਦੇ ਓਹਲੇ,
ਮੈਂ ਧੁੱਪਾਂ ਦਾ ਬੂਟਾ ਲਾਇਆ।
ਮੇਰੀ ਹਸਤੀ ਦਾ ਕੁੱਲ ਸਰਮਾਇਆ,
ਨਾਲ ਤੇਰੇ ਮੈਂ ਬੈਠ ਕਮਾਇਆ।