ਸੋਚ ਤੇ ਆਜ਼ਾਦੀ – Delhi Poetry Slam

ਸੋਚ ਤੇ ਆਜ਼ਾਦੀ

By Harpreet Kaur

ਗਏ ਛੱਡ ਅੰਗਰੇਜ਼, ਇਹ ਭਾਰਤ ਤਾਂ 1947'ਚ
ਆਜ਼ਾਦ ਹਾਂ ਅਸੀਂ, ਇਹ ਵਹਿਮ ਤਾਂ ਮਨ ਵਿੱਚ ਪਾ ਲਿਆ
ਹੈ।
ਪਰ, ਜੇ ਸੋਚੀਏ! ਆਜ਼ਾਦ ਹੈ ਦੇਸ਼ ਸਾਡਾ, ਤਾਂ ਫਿਰ, ਕੀ? ਸੱਚ ਵਿੱਚ ਆਜ਼ਾਦੀ ਦਾ ਅਨੰਦ ਮਾਣ ਲਿਆ ਹੈ।

ਕੀ? ਸੱਚ ਵਿੱਚ, ਆਜ਼ਾਦੀ ਹੈ ਨੌਜਵਾਨ ਦੇ ਸੁਪਨਿਆਂ ਨੂੰ, ਪਰ ਹਾਂ, ਬੇਸ਼ੱਕ ਆਜ਼ਾਦੀ ਹੈ ਲੜਾਈਆਂ ਤੇ ਜੰਗਾਂ ਤੋਂ।

ਕੀ? ਸੱਚ ਵਿੱਚ ਦੇਸ਼ ਆਜ਼ਾਦ ਹੈ, ਆਪਣੀ ਸੋਚ, ਭਾਵਨਾਵਾਂ ਤੇ ਵਿਚਾਰਿਕ ਸ਼ਕਤੀਆਂ ਤੋਂ
ਪਰ ਹਾਂ, ਦੇਸ਼ ਆਜ਼ਾਦ ਹੈ ਜ਼ੁਲਮਾਂ ਤੋਂ ਕਈ ਵਰ੍ਹਿਆਂ ਦੀਆਂ ਕੈਦਾਂ ਤੋਂ।

ਆਜ਼ਾਦੀ ਦਾ ਮਤਲਬ, ਕੇਵਲ ਆਜ਼ਾਦ ਰਹਿਣਾ ਹੀ ਨਹੀਂ, ਬਲਕਿ, ਆਜ਼ਾਦੀ ਦੀ ਜੰਗ ਤਾਂ ਹਰ ਉਹ ਨੌਜਵਾਨ ਦੀ ਸੋਚ ਤੇ ਫ਼ੈਸਲਿਆਂ ਨਾਲ ਹੈ ਜੋ ਉਸਦਾ ਜੀਵਨ ਸਾਕਾਰ ਬਣਾਉਂਦੇ ਹਨ।

ਪੁੱਛਣਾ ਹੋਵੇ ਜੇ ਸੁੱਖ ਆਜ਼ਾਦੀ ਦਾ ਤਾਂ ਪੁੱਛਿਓ ਉਸ ਪਰਿੰਦੇ ਨੂੰ, ਜੋ ਛੂੰਹਦਾ ਹੈ ਆਸਮਾਨ ਦੀਆਂ ਉਚਾਈਆਂ ਨੂੰ,

ਪਰ ਜੇ, ਪੁੱਛਣਾ ਹੋਵੇ ਦੁੱਖ ਗ਼ੁਲਾਮੀ ਦਾ ਤਾਂ ਪੁੱਛਿਓ ਉਸ ਪਰਿੰਦੇ ਨੂੰ ਜੋ ਜੂਨ ਭੁਗਤ ਰਿਹਾ ਹੈ ਕੈਦੀਆਂ ਦੀ ਤੇ ਤਰਸ ਰਿਹਾ ਹੈ ਉਡਾਰੀਆਂ ਨੂੰ।

ਜੇ ਪਰਖਣਾ ਹੋਵੇ ਦੇਸ਼ ਦੀ ਅਮੀਰੀ ਨੂੰ ਤਾਂ ਪਰਖਿਓ ਸਦਾ ਨੌਜਵਾਨਾਂ ਦੀ ਪੀੜ੍ਹੀ ਤੋਂ।

ਕੀ? ਹੈ, ਆਜ਼ਾਦੀ ਉਹ ਨੌਜਵਾਨਾਂ ਨੂੰ, ਜੋ ਸਹੀ ਤੇ ਗ਼ਲਤ ਨੂੰ ਪਰਖ ਸਕਣ, ਆਪਣੀ ਆਵਾਜ਼ ਉਠਾ ਸਕਣ।

ਪਰ, ਅਫਸੋਸ। ਅੱਜ ਦੀ ਪੀੜ੍ਹੀ ਤਾਂ ਵੈਸੇ ਹੀ ਗੁਲਾਮ ਹੈ,
ਸਮਾਰਟਫੋਨ ਗੇਮਾ ਤੇ ਰੀਲਾ ਤੋਂ।

ਜੇ ਪਰਖਣਾ ਹੋਵੇ ਆਜ਼ਾਦੀ। ਨੂੰ ਤਾਂ ਵਿਚਾਰਿਓ ਕਿ, ਅਸੀਂ ਅੱਜ ਵੀ ਗੁਲਾਮ ਹਾਂ ਨਾ ਇਸ ਸੋਚ ਦੇ ਕਿ, 'ਲੋਕ ਕੀ ਕਹਿਣਗੇ?

ਨਹੀਂ, ਆਜ਼ਾਦੀ ਤਾਂ ਉਸ ਦਿਨ ਹੋਵੇਗੀ ਜਦੋਂ ਇਹ ਚਿੰਤਾ ਨਹੀਂ ਹੋਵੇਗੀ ਕਿ ਲੋਕ ਕੀ ਸੋਚਣਗੇ ?

ਆਜ਼ਾਦੀ ਉਸ ਦਿਨ ਹੋਵੇਗੀ, ਜਿਸ ਦਿਨ ਹਰ ਨੌਜਵਾਨ ਮਿਹਨਤ ਤੇ ਟੀਚੇ ਦਾ ਪੱਲਾ ਫੜੇਗਾ, ਨਾ ਕਿ ਗਲਤ ਰਸਤੇ ਤੇ ਗ਼ਲਤ ਵਿਚਾਰਾਂ ਦਾ।

ਆਜ਼ਾਦੀ ਤਾਂ ਉਸ ਦਿਨ ਹੋਵੇਗੀ ਜਿਸ ਦਿਨ ਦੇਸ਼ ਦਾ ਹਰ ਨੌਜਵਾਨ ਆਤਮ-ਨਿਰਭਰ ਤੇ ਸਵੈ- ਜਾਗਰੂਕਤਾ ਨੂੰ ਅਪਨਾਏਗਾ ।

ਤੇ ਫਿਰ ਹੀ ਨੌਜਵਾਨ ਆਜ਼ਾਦੀ ਦਾ ਮੁੱਲ ਤੇ ਅਸਲ 'ਚ ਆਜ਼ਾਦ ਰਹਿਣ ਦੇ ਸੁੱਖ ਨੂੰ ਪਾਵੇਗਾ।

ਫਿਰ ਹੀ ਤਾਂ, ਅਸੀਂ ਮੁਕੰਮਲ ਆਜ਼ਾਦ ਹੋਣਾ ਹੈ ਤਾਂ ਹੀ ਤਾਂ ਦੇਸ਼ਾਚ ਆਪਣਾ ਨਹੀਂ ਦੁਨੀਆਂ 'ਚ ਦੇਸ਼ ਦਾ ਨਾਮ ਹੋਣਾ ਹੈ।

" ਦੇਸ਼ ਦਾ ਨਾਮ ਹੋਣਾ ਹੈ।
ਧੰਨਵਾਦ - ਹਰਪ੍ਰੀਤ ਕੌਰ।


Leave a comment